ਕੈਨੇਡੀਅਨ ਸਰਕਾਰ ਨੇ ਗੰਨ ਕਲਚਰ 'ਤੇ ਵੱਡੀ ਕਾਰਵਾਈ ਕਰਦੇ ਹੋਏ ਦੇਸ਼ 'ਚ ਨਵੀਆਂ ਹੈਂਡਗੰਨਜ਼ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਹ ਫੈਸਲਾ ਗੰਨ ਕੰਟਰੋਲ ਐਕਸ਼ਨ ਤਹਿਤ ਲਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ ਕੈਨੇਡਾ ਵਿੱਚ ਹੈਂਡਗਨ ਮਾਰਕਿਟ ਨੂੰ ਬੰਦ ਕਰ ਦਿੱਤਾ ਹੈ।
